ਸਟੇਜੀ ਕਾਵਿ ਅਤੇ ਬੀਭਤਸ ਰਸ ਸਰੋਤ : ਪੰਜਾਬੀ ਸਟੇਜੀ ਕਾਵਿ, ਸਰੂਪ, ਸਿਧਾਂਤ ਤੇ ਸਥਿਤੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਇਸ ਦਾ ਸਥਾਈ ਭਾਗ ਜੁਗੁਪਸਾ ਹੈ। ਸੂਗ ਵਾਲੀਆਂ ਘਿਨਾਉਣੀਆਂ ਚੀਜ਼ਾਂ ਦੇਖ ਕੇ ਮਨ ਵਿਚ ਜੋ ਘਿਰਣਾ ਭਾਵ ਪੈਦਾ ਹੁੰਦੇ ਹਨ ਉਹ ਬੀਭਤਸ ਰਸ ਪੈਦਾ ਕਰਦੇ ਹਨ। ਹਰਸਾ ਸਿੰਘ ਚਾਤਰ ਦੀ ਕਵਿਤਾ ਵਿਚੋਂ ਗੁਰਮੁਖ ਸਿੰਘ ਦੇ ਬੀਭਤਸ ਰਸ ਦੀ ਉਦਾਹਰਨ ਇਉਂ ਦਿੱਤੀ ਹੈ :

ਥਾਂ ਥਾਂ ਚਰਬੀ ਖਿੱਲੀ ਵਹਿ ਪਈ ਰੱਤ ਦੀ ਗੰਗ

ਥਾਂ ਥਾਂ ਦਿਸਣ ਰੁਲਦੇ ਵੱਖੋ ਵੱਖਰੇ ਅੰਗ

ਥਾਂ ਥਾਂ ਘੋੜੇ ਪਏ ਨੇ ਥਾਂ ਥਾਂ ਟੁੱਟੇ ਤੰਗ ,

ਥਾਂ ਥਾਂ ਸਿਰ ਘੜ ਦਿਸਦੇ ਥਾਂ ਥਾਂ ਦਿਸਦੀ ਟੰਗ।


ਲੇਖਕ : ਡਾ. ਰਾਜਿੰਦਰ ਪਾਲ ਸਿੰਘ,
ਸਰੋਤ : ਪੰਜਾਬੀ ਸਟੇਜੀ ਕਾਵਿ, ਸਰੂਪ, ਸਿਧਾਂਤ ਤੇ ਸਥਿਤੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1437, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-18, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.